ਗਲੋਬਲ ਵਾਰਮਿੰਗ ਤੇ ਕਾਬੂ ਪਾਉਣ ਦਾ ਇੱਕੋ ਇੱਕੋ ਉਪਾਅ, ਤੁਸੀਂ ਵੀ ਕਰੋ ਜਲਦ ਇਹ ਕੰਮ

ਵਪਾਰਕ ਸੰਗਠਨ ਗੁਰਦਾਸਪੁਰ ਚੈਂਬਰ ਆਫ ਕਮਰਸ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀ ਹੈ। ਅੱਜ ਜੈਬਰ ਆਫ ਕਮਰਸ ਦੇ ਅਹੁਦੇਦਾਰਾਂ ਵੱਲੋਂ ਅਦਵੈਤ ਗੁਰੂਕੁਲ ਹਾਈਟਸ ਸਕੂਲ ਗੁਰਦਾਸਪੁਰ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ । ਸਮਾਗਮ ਵਿੱਚ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਸਐਸਪੀ ਗੁਰਦਾਸਪੁਰ ਦਾਅਮਾ ਹਰੀਸ਼ ਕੁਮਾਰ ਪਹੁੰਚੇ। ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਪਲਕ ਅਗਰਵਾਲ,ਸਟਾਫ, ਪ੍ਰਬੰਧਕ ਕਮੇਟੀ ਅਤੇ ਚੈਂਬਰ ਆਫ ਕਮਰਸ ਦੇ ਅਹੁਦੇਦਾਰਾਂ ਵੱਲੋਂ ਐਸਐਸਪੀ ਸਾਹਿਬ ਦਾ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਬਹੁਤ ਹੀ ਵਧੀਆ ਤਰੀਕੇ ਨਾਲ ਨਸ਼ਾ ਵਿਰੋਧੀ ਪ੍ਰਚਾਰ ਅਤੇ ਵਿਚਾਰ ਪੇਸ਼ ਕੀਤੇ ਗਏ ਅਤੇ ਨਾਲ ਹੀ ਇੱਕ ਨੁੱਕੜ ਨਾਟਕ ਪੇਸ਼ ਕਰਕੇ ਨਸ਼ੇ ਦੇ ਆਦਿ ਨੌਜਵਾਨਾਂ ਨੂੰ ਇਸ ਬੁਰਾਈ ਨੂੰ ਛੱਡਣ ਲਈ ਪ੍ਰੇਰਤ ਵੀ ਕੀਤਾ।

ਇਸ ਮੌਕੇ ਚੇਂਬਰ ਆਫ ਮਰਸ ਦੇ ਚੇਅਰਮੈਨ ਅਨੂ ਗੰਡੋਤਰਾ ਨੇ ਦੱਸਿਆ ਕਿ ਵਾਤਾਵਰਨ ਵਿੱਚ ਸੰਤੁਲਨ ਪੈਦਾ ਕਰਨ ਲਈ ਇਸ ਸਮੇਂ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਲੋੜ ਹੈ ਅਤੇ ਨਾਲ ਹੀ ਸਹੀ ਤਰੀਕੇ ਨਾਲ ਉਹਨਾਂ ਦੀ ਦੇਖਭਾਲ ਕਰਨ ਦੀ ਵੀ ਲੋੜ ਹੈ ਤਾਂ ਜੋ ਸਹੀ ਦੇਖ ਰੇਖ ਨਾਲ ਵੱਧ ਫੁਲਕੇ ਦਰਖਤ ਬਣ ਸਕਣ। ਉਹਨਾਂ ਕਿਹਾ ਕਿ ਲਗਾਤਾਰ ਵੱਧਦੀ ਗਰਮੀ ਦਾ ਕਾਰਨ ਗਲੋਬਲ ਵਾਰਮਿੰਗ ਹੈ ਅਤੇ ਇਸਨੂੰ ਨਿਅੰਤਰਿਤ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਣਾ ਹੀ ਇੱਕ ਮਾਤਰ ਉਪਾਅ ਹੈ ਨਹੀਂ ਤਾਂ ਧਰਤੀ ਤੇ ਮਨੁੱਖ ਜਾਤੀ ਦਾ ਵਿਨਾਸ਼ ਹੋ ਜਾਵੇਗਾ। ਉਹਨਾਂ ਦੱਸਿਆ ਕਿ ਚੈਂਬਰ ਆਫ ਕਮਰਸ ਵੱਲੋਂ ਲਗਾਤਾਰ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜਿੱਥੇ ਵੀ ਸੁਰਕਸ਼ਿਤ ਅਤੇ ਉਚਿਤ ਜਗ੍ਹਾ ਮਿਲੇ ਉੱਥੇ ਵੱਧ ਤੋਂ ਵੱਧ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਜਾਣ ਅਤੇ ਅੱਜ ਦਾ ਸਮਾਗਮ ਵੀ ਇਸੇ ਉਪਰਾਲੇ ਦਾ ਇੱਕ ਪੜਾਅ ਹੈ ।

ਗੱਲਬਾਤ ਦੌਰਾਨ ਐਸਐਸਪੀ ਗੁਰਦਾਸਪੁਰ ਦਾਅਮਾ ਹਰੀਸ਼ ਕੁਮਾਰ ਨੇ ਕਿਹਾ ਕਿ ਚੈਂਬਰ ਆਫ ਕਮਰਸ ਵੱਲੋਂ ਜੋ ਵਾਤਾਵਰਨ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਬਣਾਉਣ ਲਈ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ। ਐਸਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰੇਕ ਵਿਅਕਤੀ ਇਸ ਕੰਮ ਵਿੱਚ ਸਹਿਯੋਗੀ ਬਣਦੇ ਹੋਏ ਜਿੰਨੇ ਪੌਦੇ ਲਗਾ ਸਕਦਾ ਹੈ ਲਗਾਏ ਅਤੇ ਉਨਾਂ ਦੀ ਚੰਗੇ ਤਰੀਕੇ ਦੇ ਨਾਲ ਦੇਖਭਾਲ ਵੀ ਕਰੇ । ਐਸਐਸਪੀ ਨੇ ਸਕੂਲ ਦੇ ਬੱਚਿਆਂ ਵੱਲੋਂ ਨਸ਼ੇ ਤੇ ਵਾਰ ਕਰਦੇ ਨਾਟਕ ਤੇ ਪੇਸ਼ ਕੀਤੇ ਗਏ ਨਸ਼ਾ ਵਿਰੋਧੀ ਸਮਾਗਮ ਦੀ ਸ਼ਲਾਘਾ ਵੀ ਕੀਤੀ।

ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਪਲਕ ਅਗਰਵਾਲ ਨੇ ਚੈਂਬਰ ਆਫ ਕਮਰਸ ਦੇ ਅਹੁਦੇਦਾਰਾਂ ਅਤੇ ਐਸਐਸਪੀ ਦਾਅਮਾ ਹਰੀਸ਼ ਕੁਮਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਵੱਧ ਤੋਂ ਵੱਧ ਪੌਦੇ ਲਗਾਣ ਦਾ ਵਿਸ਼ਵਾਸ ਵੀ ਦਵਾਇਆ।

Leave a Comment

और पढ़ें

  • JAPJEE FAMILY DENTAL CLINIC
  • Ai / Market My Stique Ai
  • Buzz Open / Ai Website / Ai Tool