ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਜਮਾਤ ਦੇ ਨਤੀਜੇ ਐਲਾਨਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਬੋਰਡ ਦੇ ਸੂਤਰਾਂ ਅਨੁਸਾਰ 8ਵੀਂ ਜਮਾਤ ਦਾ ਨਤੀਜਾ 27 ਅਪ੍ਰੈਲ ਨੂੰ ਐਲਾਨਿਆ ਜਾਵੇਗਾ ਯਾਨੀ ਅੱਜ ਹੀ ਐਲਾਨ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬੋਰਡ ਨੇ ਪਿਛਲੇ ਹਫਤੇ 10ਵੀਂ ਜਮਾਤ ਦਾ ਨਤੀਜਾ ਵੀ ਐਲਾਨ ਦਿੱਤਾ ਸੀ।
ਤੁਸੀਂ ਇਸ ਤਰ੍ਹਾਂ ਨਤੀਜਾ ਦੇਖ ਸਕਦੇ ਹੋ
PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ
ਹੋਮ ਪੇਜ ‘ਤੇ ਉਪਲਬਧ ਨਤੀਜੇ ਲਿੰਕ ‘ਤੇ ਕਲਿੱਕ ਕਰੋ
ਇੱਕ ਨਵਾਂ ਪੰਨਾ ਖੁੱਲ੍ਹੇਗਾ, ਇੱਥੇ 8ਵੀਂ ਦੇ ਨਤੀਜੇ ‘ਤੇ ਕਲਿੱਕ ਕਰੋ
ਨਤੀਜਾ ਸਕਰੀਨ ‘ਤੇ ਦਿਖਾਈ ਦੇਵੇਗਾ, ਇਸਨੂੰ ਡਾਊਨਲੋਡ ਕਰੋ