ਕਟੜਾ: ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਾਤਾ ਵੈਸ਼ਨੋ ਦੇਵੀ ਭਵਨ ਨੂੰ ਜਾਣ ਵਾਲੀ ਹਿਮਕੋਟੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਲਾਕੇ ‘ਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਸੜਕਾਂ ‘ਤੇ ਵੱਡੇ-ਵੱਡੇ ਪੱਥਰ ਡਿੱਗ ਰਹੇ ਹਨ | ਇਸ ਦੌਰਾਨ ਹਿਮਕੋਟੀ ਰੋਡ ‘ਤੇ ਢਿੱਗਾਂ ਡਿੱਗ ਗਈਆਂ। ਇੰਨਾ ਹੀ ਨਹੀਂ ਦੱਸਿਆ ਜਾ ਰਿਹਾ ਹੈ ਕਿ ਇਸ ਰੂਟ ‘ਤੇ ਸੜਕ ਵੀ ਧਸ ਗਈ ਹੈ, ਜਿਸ ਕਾਰਨ ਸ਼੍ਰਾਈਨ ਬੋਰਡ ਨੇ ਉਕਤ ਰੂਟ ‘ਤੇ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ। ਰੂਟ ਬੰਦ ਹੋਣ ਤੋਂ ਬਾਅਦ, ਪੈਦਲ ਅਤੇ ਬੈਟਰੀ ਕਾਰ ਰਾਹੀਂ ਯਾਤਰਾ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਬੈਟਰੀ ਵਾਲੀ ਕਾਰ ਰਾਹੀਂ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਖਰਾਬ ਮੌਸਮ ਕਾਰਨ ਹੈਲੀਕਾਪਟਰ ਸੇਵਾ ਵੀ ਰੁਕ-ਰੁਕ ਕੇ ਚੱਲ ਰਹੀ ਹੈ। ਮੀਂਹ ਪੈਣ ‘ਤੇ ਹੈਲੀਕਾਪਟਰ ਸੇਵਾ ਬੰਦ ਹੋ ਜਾਂਦੀ ਹੈ, ਜਦੋਂ ਕਿ ਮੌਸਮ ਸਾਫ਼ ਹੁੰਦੇ ਹੀ ਸ਼ਰਧਾਲੂਆਂ ਨੂੰ ਇਸ ਸੇਵਾ ਰਾਹੀਂ ਵੈਸ਼ਨੋ ਦੇਵੀ ਭਵਨ ਲਿਜਾਇਆ ਜਾਂਦਾ ਹੈ। ਇਸ ਸਮੇਂ ਸ਼ਰਧਾਲੂ ਪੁਰਾਣੇ ਰਸਤੇ ਰਾਹੀਂ ਭਵਨ ਵੱਲ ਜਾ ਰਹੇ ਹਨ। ਇਹ ਵੀ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਕਤ ਰੂਟ ਦੀ ਬਹਾਲੀ ਵਿੱਚ ਕਈ ਦਿਨ ਲੱਗ ਸਕਦੇ ਹਨ। ਸ਼ਰਾਈਨ ਬੋਰਡ ਵੀ ਰੂਟ ‘ਤੇ ਯਾਤਰਾ ਨੂੰ ਮੁੜ ਸ਼ੁਰੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।