ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਅਧੀਨ ਓਪਨ ਸਕੂਲ ਪ੍ਰਣਾਲੀ ਲਈ ਸੈਸ਼ਨ 2024-25 ਲਈ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਦਾਖਲੇ ਸ਼ੁਰੂ ਹੋ ਗਏ ਹਨ ਅਤੇ ਬਿਨਾਂ ਲੇਟ ਫੀਸ ਦੇ ਦਾਖਲਿਆਂ ਦੀ ਆਖਰੀ ਮਿਤੀ 15 ਸਤੰਬਰ, 2024 ਰੱਖੀ ਗਈ ਹੈ। ਵਿਦਿਆਰਥੀ 16 ਸਤੰਬਰ, 2024 ਤੋਂ 31 ਅਕਤੂਬਰ, 2024 ਤੱਕ 1500 ਰੁਪਏ ਪ੍ਰਤੀ ਵਿਦਿਆਰਥੀ ਦੀ ਲੇਟ ਫੀਸ ਨਾਲ ਦਾਖਲਾ ਲੈ ਸਕਦੇ ਹਨ।
ਜੋ ਵਿਦਿਆਰਥੀ ਦਾਖਲਾ ਲੈਣਾ ਚਾਹੁੰਦੇ ਹਨ, ਉਹ ਮਾਨਤਾ ਪ੍ਰਾਪਤ ਸਕੂਲਾਂ ਰਾਹੀਂ ਫਾਰਮ ਭਰ ਸਕਦੇ ਹਨ, ਜਿਨ੍ਹਾਂ ਦੀ ਜਾਣਕਾਰੀ ਬੋਰਡ ਵੱਲੋਂ ਆਪਣੀ ਵੈੱਬਸਾਈਟ ‘ਤੇ ਅਪਲੋਡ ਕੀਤੀ ਗਈ ਹੈ, ਨਾਲ ਹੀ ਬੋਰਡ ਦੇ ਖੇਤਰੀ ਦਫ਼ਤਰਾਂ ਤੋਂ ਆਨਲਾਈਨ ਪ੍ਰਕਿਰਿਆ ਰਾਹੀਂ ਜਾਂ ਸਿੱਧੇ ਵਿਦਿਆਰਥੀ ਬੋਰਡ ਦੀ ਵੈੱਬਸਾਈਟ ਤੋਂ ਫਾਰਮ ਭਰ ਸਕਦੇ ਹਨ। ਇਸ ਪ੍ਰਕਿਰਿਆ ਵਿੱਚ, ਫੀਸ ਸਿੱਧੇ ਬੋਰਡ ਦੇ ਖਾਤੇ ਵਿੱਚ ਆਨਲਾਈਨ ਜਮ੍ਹਾਂ ਹੋ ਜਾਵੇਗੀ।