ਕਾਰ ‘ਚ ਸਵਾਰ ਦੋ ਬਦਮਾਸ਼ਾਂ ਨੂੰ ਕਾਬੂ ਕਰ ਕੇ ਸੀ.ਆਈ.ਏ.-1 ਦੀ ਪੁਲਸ ਨੇ ਉਨ੍ਹਾਂ ਕੋਲੋਂ ਦੋ ਨਜਾਇਜ਼ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਕਰ ਕੇ ਥਾਣਾ ਬਸਤੀ ਜੋਧੇਵਾਲ ‘ਚ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਇੰਚਾਰਜ ਇੰਸਪੈਕਟਰ ਰਾਜੇਸ਼ ਅਨੁਸਾਰ ਮੁਲਜ਼ਮਾਂ ਦੀ ਪਛਾਣ ਦੀਪਕ ਕੁਮਾਰ ਵਾਸੀ ਵਰਧਮਾਨ ਨਗਰ, ਰਾਹੋ ਰੋਡ ਅਤੇ ਹਰਿੰਦਰ ਸਿੰਘ, ਵਾਸੀ ਇੰਦਰਾ ਕਲੋਨੀ, ਰਾਹੋ ਰੋਡ ਵਜੋਂ ਹੋਈ ਹੈ। ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਮੁਲਜ਼ਮਾਂ ਨੂੰ ਕ੍ਰਿਸ਼ਨਾ ਸਵੀਟਸ ਨੇੜੇ ਉਸ ਵੇਲੇ ਕਾਬੂ ਕਰ ਲਿਆ ਜਦੋਂ ਉਹ ਆਪਣੀ ਸਵਿਫਟ ਕਾਰ ’ਚ ਜਾ ਰਹੇ ਸਨ। ਪੁਲੀਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।