ਲੁਧਿਆਣਾ ‘ਚ ਹਰ ਰੋਜ਼ ਨਾਜਾਇਜ਼ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤਹਿਤ ਕੁਝ ਦਿਨ ਪਹਿਲਾਂ ਨਗਰ ਨਿਗਮ ਨੇ ਜਲੰਧਰ ਬਾਈਪਾਸ ਨੇੜੇ ਸਥਿਤ ਸ਼ਰਾਬ ਦੇ ਠੇਕੇ ਨੂੰ ਸੀਲ ਕਰ ਦਿੱਤਾ ਸੀ। ਹਾਲਾਂਕਿ ਇਹ ਠੇਕਾ ਨਗਰ ਨਿਗਮ ਜ਼ੋਨ ਏ ਦੀ ਬਿਲਡਿੰਗ ਸ਼ਾਖਾ ਵੱਲੋਂ ਸੀ.ਐਲ.ਯੂ. ਚਾਰਜ ਅਤੇ ਬਿਲਡਿੰਗ ਫੀਸ ਦੀ ਵਸੂਲੀ ਕਰਨ ਦਾ ਦਾਅਵਾ ਕਰਦੇ ਹੋਏ ਇਸਨੂੰ 24 ਘੰਟਿਆਂ ਦੇ ਅੰਦਰ ਖੋਲ੍ਹਿਆ ਗਿਆ। ਪਰ ਹੁਣ ਪਤਾ ਲੱਗਾ ਹੈ ਕਿ ਇਹ ਠੇਕੇ ਆਬਕਾਰੀ ਵਿਭਾਗ ਦੀ ਮਨਜ਼ੂਰੀ ਤੋਂ ਵੱਧ ਖੋਲੇ ਗਏ ਹਨ, ਜਿਸ ਸਬੰਧੀ ਸ਼ਿਕਾਇਤ ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਵਿੱਤ ਕਮਿਸ਼ਨਰ ਸਮੇਤ ਚੋਣ ਕਮਿਸ਼ਨ ਕੋਲ ਪਹੁੰਚ ਚੁੱਕੀ ਹੈ। ਇਸ ਦੇ ਅਨੁਸਾਰ ਜਲੰਧਰ ਬਾਈਪਾਸ ਦੇ ਖੇਤਰ ਵਿੱਚ ਮਨਜ਼ੂਰੀ ਤੋਂ ਵੱਧ ਤਿੰਨ ਹੋਰ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ।