ਮੁਹਾਲੀ ਸ਼ਹਿਰ ਦੇ ਨਗਰ ਨਿਗਮ ਵਿੱਚ ਸ਼ਾਮਲ 17 ਵੱਖ-ਵੱਖ ਸੈਕਟਰਾਂ, ਫੇਜ਼ਾਂ ਅਤੇ ਦੋ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੂੰ 22 ਅਪ੍ਰੈਲ ਦਿਨ ਸੋਮਵਾਰ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ। ਜਾਣਕਾਰੀ ਅਨੁਸਾਰ ਕਜੌਲੀ ਵਾਟਰ ਵਰਕਸ ਫੇਜ਼ 1 ਤੋਂ 4 ਦੇ ਅੰਦਰ ਬਿਜਲੀ ਗਰਿੱਡ ਵਿੱਚ ਆਈ ਨੁਕਸ ਨੂੰ ਪਾਵਰਕੌਮ ਵੱਲੋਂ ਇਸ ਦੌਰਾਨ ਠੀਕ ਕਰ ਦਿੱਤਾ ਜਾਵੇਗਾ। ਜਿਸ ਕਾਰਨ ਜਲ ਸਪਲਾਈ ਵਿਭਾਗ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।