ਬੁਢਲਾਡਾ : ਬੀਤੀ ਰਾਤ ਇੱਥੋਂ ਨੇੜਲੇ ਪਿੰਡ ਬਰੇਹ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਕਾਰ ਵਿੱਚ ਜਾ ਰਹੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵੀਰਵਾਰ ਰਾਤ ਕਰੀਬ 10.30 ਵਜੇ ਇਕ ਕਾਰ ਸੜਕ ‘ਤੇ ਪਏ ਟੋਇਆਂ ਕਾਰਨ ਆਪਣਾ ਸੰਤੁਲਨ ਗੁਆ ਬੈਠੀ ਤਾਂ ਪੁਲੀ ਨਾਲ ਟਕਰਾ ਕੇ ਇਕ ਦਰੱਖਤ ਨਾਲ ਜਾ ਟਕਰਾਈ, ਕੰਧ ਨਾਲ ਟਕਰਾ ਕੇ ਪਲਟ ਗਈ, ਜਿਸ ਕਾਰਨ ਪਿੱਛੋਂ ਆਏ ਲੋਕ ਉੱਚੀ ਆਵਾਜ਼ ਸੁਣ ਕੇ ਕਾਰ ਸਿੱਧੀ ਕੀਤੀ ਤਾਂ ਉਸ ‘ਚ ਸਵਾਰ ਦੋਵੇਂ ਨੌਜਵਾਨ ਮ੍ਰਿਤਕ ਪਾਏ ਗਏ। ਇਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਮਨੀ ਵਾਸੀ ਅੱਕਾਂਵਾਲੀ ਅਤੇ ਮੁਖਪ੍ਰੀਤ ਸਿੰਘ ਜੋਤੀ ਵਾਸੀ ਮਾਨਸਾ ਵਜੋਂ ਹੋਈ ਹੈ।
ਇਸ ਹਾਦਸੇ ਸਬੰਧੀ ਥਾਣਾ ਬੋਹਾ ਦੀ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੁਢਲਾਡਾ ਪਹੁੰਚਾਇਆ ਹੈ ਅਤੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।