ਭਾਰਤ ਸ਼ੁੱਕਰਵਾਰ ਨੂੰ ਫਿਲੀਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਦਾ ਪਹਿਲਾ ਜੱਥਾ ਸੌਂਪੇਗਾ। ਫਿਲੀਪੀਨਜ਼ ਬ੍ਰਹਮੋਸ ਪ੍ਰਾਪਤ ਕਰਨ ਵਾਲਾ ਪਹਿਲਾ ਵਿਦੇਸ਼ੀ ਦੇਸ਼ ਹੈ। ਭਾਰਤੀ ਹਵਾਈ ਸੈਨਾ ਇਸ ਨੂੰ ਪ੍ਰਦਾਨ ਕਰੇਗੀ। ਭਾਰਤ ਨੇ ਜਨਵਰੀ 2022 ‘ਚ ਫਿਲੀਪੀਨਜ਼ ਨੂੰ ਬ੍ਰਹਮੋਸ ਮਿਜ਼ਾਈਲ ਦੀ ਵਿਕਰੀ ਲਈ 2,966 ਕਰੋੜ ਰੁਪਏ ਦੇ ਸੌਦੇ ‘ਤੇ ਦਸਤਖਤ ਕੀਤੇ ਸਨ। ਇਨ੍ਹਾਂ ਮਿਜ਼ਾਈਲਾਂ ਦੀ ਸਪੀਡ 2.8 ਮਾਚ ਹੈ ਅਤੇ ਰੇਂਜ 290 ਕਿਲੋਮੀਟਰ ਹੈ।