ਨਕੋਦਰ ਵਿਖੇ ਚੋਰਾਂ ਦੀ ਦਹਿਸ਼ਤ ਦਿਨੋਂ ਦਿਨ ਵਧਦੀ ਹੀ ਜਾ ਰਹੀ ਹੈ ਚੋਰਾਂ ਨੇ ਤਾਂ ਹੱਦ ਹੀ ਕਰ ਦਿੱਤੀ ਹੈ ਹੁਣ ਤਾਂ ਚੋਰ ਗਰਮੀ ਦੀਆਂ ਛੁੱਟੀਆਂ ਕਾਰਨ ਬੰਦ ਪਏ ਸਕੁਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਨਕੋਦਰ ਦੇ ਪਿੰਡ ਆਲੋਵਾਲ ਦੇ ਸਰਕਾਰੀ ਸਕੂਲ ਤੋਂ ਜਿਥੇ ਸਕੂਲ ਵਿੱਚ ਚੋਰਾਂ ਨੇ ਦਾਖਲ ਹੋ ਕੇ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋੜੇ ਅਤੇ ਸਕੂਲ ਦੇ ਕਮਰੇ ਵਿੱਚ ਲੱਗੀ ਐਲ ਸੀ ਡੀ ਅਤੇ ਬਾਥਰੂਮ ਵਿੱਚ ਲਗੀਆਂ ਪਾਣੀ ਵਾਲੀਆਂ ਟੂਟੀਆਂ ਚੋਰੀ ਕਰਕੇ ਫਰਾਰ ਹੋ ਗਏ ਅਤੇ ਸਕੂਲ ਦੇ ਸਾਇੰਸ ਟਿੱਚਰ ਸਨੀ ਛਾਬੜਾ ਨੇ ਕਿਹਾ ਕਿ ਗਰਮੀ ਕਾਰਨ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿਚ ਛੁੱਟੀਆਂ ਕੀਤੀਆਂ ਗਈਆਂ ਹਨ ਅਤੇ ਇਸ ਲਈ ਅਸੀਂ ਹਫਤੇ ਬਾਅਦ ਆ ਕੇ ਸਕੂਲ ਵਿੱਚ ਸਾਫ਼ ਸਫ਼ਾਈ ਕਰਦੇ ਹਾਂ ਅਤੇ ਅੱਜ ਵੀ ਜਦੋਂ ਸਕੂਲ ਵਿੱਚ ਆ ਕੇ ਦੇਖਿਆ ਤਾਂ ਕੈਮਰੇ ਤੋੜੇ ਹੋਏ ਸਨ ਅਤੇ ਤਾਲੇ ਭੰਨੇ ਹੋਏ ਸਨ ਅਤੇ ਜਦੋਂ ਦੇਖਿਆ ਤਾਂ ਸਾਨੂੰ ਪਤਾ ਲੱਗਾ ਕਿ ਐਲ ਸੀ ਡੀ ਵੀ ਨਹੀਂ ਸੀ ਕਮਰੇ ਵਿਚ ਇਸ ਤੋਂ ਬਾਅਦ ਕੈਮਰੇ ਦੀ ਵਿਡੀਉ ਦੇਖੀ ਤਾਂ ਪਤਾ ਲੱਗਾ ਕਿ ਇਹ ਕੰਮ ਤਾਂ ਚੋਰਾਂ ਦਾ ਹੈ ਅਤੇ ਉਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ, ਇਸ ਘਟਨਾ ਤੋਂ ਨੂੰ ਦੇਖ ਇੰਝ ਲੱਗਦਾ ਹੈ ਕਿ ਹੁਣ ਤਾਂ ਚੋਰਾਂ ਨੇ ਸਿਖਿਆ ਦੇ ਮੰਦਿਰ ਨੂੰ ਵੀ ਨਹੀਂ ਬਖਸ਼ਿਆ ਚੋਰਾਂ ਦੀ ਇਹ ਕਰਤੁਤ ਕੈਮਰੇ ਵਿੱਚ ਕੈਦ ਹੋਈ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਇਹਨਾਂ ਚੋਰਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਨ ਵਿੱਚ ਸਫਲ ਹੁੰਦੀ ਹੈ