ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਰੇਲਵੇ ਵਿਭਾਗ ਨੇ 22 ਮਈ ਤੱਕ 69 ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਚੰਡੀਗੜ੍ਹ ਤੋਂ 10 ਅਤੇ ਮੁਹਾਲੀ ਤੋਂ 1 ਰੇਲ ਗੱਡੀਆਂ ਸ਼ਾਮਲ ਹਨ।
ਇਸ ਦੇ ਨਾਲ ਹੀ ਸ਼ੰਭੂ ਬੈਰੀਅਰ ‘ਤੇ ਟ੍ਰੈਕ ਜਾਮ ਹੋਣ ਕਾਰਨ 53 ਰੇਲ ਗੱਡੀਆਂ ਨੂੰ ਚੰਡੀਗੜ੍ਹ ਰਾਹੀਂ ਅੰਬਾਲਾ ਭੇਜਿਆ ਜਾ ਰਿਹਾ ਹੈ। ਖਰੜ ਅਤੇ ਚੰਡੀਗੜ੍ਹ ਅੰਬਾਲਾ ਟ੍ਰੈਕ ’ਤੇ ਟਰੈਫਿਕ ਵਧਣ ਕਾਰਨ ਰੇਲ ਗੱਡੀਆਂ ਨਿਰਧਾਰਤ ਸਮੇਂ ਤੋਂ ਕਰੀਬ 2 ਤੋਂ 10 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ।
ਇੰਨਾ ਹੀ ਨਹੀਂ ਅੰਮ੍ਰਿਤਸਰ ਦਿੱਲੀ ਸ਼ਤਾਬਦੀ ਕਾਲਕਾ ਸ਼ਤਾਬਦੀ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਇਕ ਤੋਂ ਤਿੰਨ ਘੰਟੇ ਦੇਰੀ ਨਾਲ ਸਟੇਸ਼ਨ ‘ਤੇ ਪਹੁੰਚ ਰਹੀ ਹੈ। ਐਕਸਪ੍ਰੈਸ ਅਤੇ ਸੁਪਰ ਫਾਸਟ ਟਰੇਨਾਂ ਨੂੰ ਅੰਬਾਲਾ ਅਤੇ ਖਰੜ ਤੋਂ ਚੰਡੀਗੜ੍ਹ ਪਹੁੰਚਣ ਲਈ 3-3 ਘੰਟੇ ਲੱਗ ਰਹੇ ਹਨ।