ਚੰਡੀਗੜ੍ਹ ਵਿੱਚ ਚਾਰ ਹਜ਼ਾਰ ਦੇ ਕਰੀਬ ਅਜਿਹੇ ਬਜ਼ੁਰਗ ਹਨ, ਜੋ ਚਾਹੁਣ ਤਾਂ ਘਰ ਬੈਠੇ ਹੀ ਵੋਟ ਪਾ ਸਕਦੇ ਹਨ। ਚੰਡੀਗੜ੍ਹ ਚੋਣ ਕਮਿਸ਼ਨ ਨੇ ਇਸ ਦਿਸ਼ਾ ਵਿੱਚ ਕਦਮ ਚੁੱਕੇ ਹਨ। ਇਹ ਜਾਣਨ ਲਈ ਬੀਐਲਓ ਖੁਦ ਬਜ਼ੁਰਗਾਂ ਨਾਲ ਗੱਲ ਕਰ ਰਹੇ ਹਨ। ਨਾਲ ਹੀ ਜੇਕਰ ਕੋਈ ਘਰ ਬੈਠੇ ਹੀ ਵੋਟ ਬਣਾਉਣ ਦੀ ਸਹੂਲਤ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਫਾਰਮ ਨੰਬਰ 12 ਡੀ ਭਰਨ ਦੀ ਵਿਵਸਥਾ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਵਾਰ ਵੋਟਿੰਗ ਦਾ ਟੀਚਾ 70 ਰੱਖਿਆ ਗਿਆ ਹੈ। ਜਿਸ ਨੂੰ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ।