Search
Close this search box.

ਘਰੋਂ ਦਵਾਈ ਲੈਣ ਨਿਕਲੀ ਔਰਤ ਨੇ ਨਹਿਰ ‘ਚ ਮਾਰੀ ਛਾਲ

ਅੱਜ ਤਲਵਾੜਾ ਵਿੱਚ ਆਈ.ਵੀ.ਵਾਈ ਹੋਟਲ ਨੇੜੇ ਇੱਕ ਔਰਤ ਵੱਲੋਂ ਸ਼ਾਹ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਔਰਤ ਦੀ ਪਛਾਣ ਸੁਮਨ ਲਤਾ ਪਤਨੀ ਹਰਭਜਨ ਸਿੰਘ ਵਾਸੀ ਪਿੰਡ ਭੰਬੋਤੜ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਘਰ ਤੋਂ ਤਲਵਾੜਾ ਦੇ ਬੀਬੀਐਮਬੀ ਹਸਪਤਾਲ ਵਿੱਚ ਦਵਾਈ ਲੈਣ ਆਈ ਸੀ।

ਇਸ ਦੌਰਾਨ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ। ਜਿਵੇਂ ਹੀ ਨਹਿਰ ਦੇ ਕੰਢੇ ਲੱਕੜਾਂ ਇਕੱਠੀਆਂ ਕਰ ਰਹੇ ਲੋਕਾਂ ਨੇ ਔਰਤ ਨੂੰ ਨਹਿਰ ‘ਚ ਛਾਲ ਮਾਰਦੇ ਦੇਖਿਆ ਤਾਂ ਉਹ ਉਸ ਨੂੰ ਬਚਾਉਣ ਲਈ ਭੱਜੇ। ਪਰ ਬਹੁਤ ਦੇਰ ਹੋ ਚੁੱਕੀ ਸੀ। ਔਰਤ ਦੀ ਲਾਸ਼ ਕੁਝ ਦੂਰੀ ‘ਤੇ ਨਹਿਰ ‘ਤੇ ਬਣੇ ਛੋਟੇ ਪੁਲ ਤੋਂ ਮਿਲੀ। ਸੂਚਨਾ ਮਿਲਣ ‘ਤੇ ਤਲਵਾੜਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਤਲਵਾੜਾ ਦੇ ਬੀਬੀਐੱਮਬੀ ਹਸਪਤਾਲ ਭੇਜ ਦਿੱਤਾ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Leave a Comment

और पढ़ें

  • JAPJEE FAMILY DENTAL CLINIC
  • Ai / Market My Stique Ai
  • Buzz Open / Ai Website / Ai Tool