Search
Close this search box.

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ‘ਚ ਬਣੀ ਨਵੀਂ ਚੌਂਕੀ ਦਾ ਲੋਕਾਂ ਨੂੰ ਫਾਇਦਾ ਮਿਲਣਾ ਹੋਇਆ ਸ਼ੁਰੂ

*ਹਸਪਤਾਲ ਵਿੱਚ ਮਰੀਜਾਂ ਦੇ ਵਾਰਸਾਂ ਦੇ ਮੋਬਾਈਲ ਤੇ ਮੋਟਰਸਾਈਕਲ ਚੋਰੀ ਕਰਨ ਵਾਲਿਆਂ ਤੇ ਕਸਿਆ ਪੁਲਿਸ ਨੇ ਸਕੰਜਾ

*ਇੱਕ ਵਿਅਕਤੀ ਨੂੰ 8 ਚੋਰੀ ਦੇ ਮੋਬਾਇਲ ਫੋਨਾਂ ਸਮੇਤ ਕੀਤਾ ਕਾਬੂ,ਇਸਤੋਂ ਪਹਿਲਾਂ ਚੋਰੀ ਹੋਏ ਮੋਟਰਸਾਈਕਲ ਵੀ ਕੀਤੇ ਜਾ ਚੁੱਕੇ ਹਨ ਬਰਾਮਦ

ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਅਤੇ ਹਸਪਤਾਲ ਵਿੱਚ ਲਗਾਤਾਰ ਮਰੀਜਾਂ ਦੇ ਵਾਰਸਾਂ ਦੇ ਮੋਬਾਈਲ ਤੇ ਮੋਟਰਸਾਈਕਲ ਚੋਰੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ| ਪਿਛਲੇ ਦਿਨੀਂ ਹਸਪਤਾਲ ਵਿੱਚ ਮੁੜ ਤੋਂ ਪੁਲਿਸ ਚੌਂਕੀ ਬਣਾਈ ਗਈ ਸੀ ਜਿਸ ਦਾ ਲੋਕਾਂ ਨੂੰ ਫਾਇਦਾ ਹੋਣਾ ਸ਼ੁਰੂ ਹੋ ਗਿਆ ਹੈ| ਦੱਸਿਆ ਜਾ ਰਿਹਾ ਹੈ ਕਿ ਜਿਸਦੀ ਹਕੀਕਤ ਸਾਹਮਣੇ ਆਈ ਹੈ ਮਰੀਜਾਂ ਦੇ ਵਾਰਸਾਂ ਦੇ ਮੋਬਾਇਲ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰਕੇ ਉਸ ਕੋਲੋਂ 8 ਦੇ ਕਰੀਬ ਚੋਰੀ ਦੇ ਮੋਬਾਈਲ ਵੀ ਬਰਾਮਦ ਕਰ ਲਏ ਹਨ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ DSP ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਚੌਂਕੀ ਇੰਚਾਰਜ ਅਕਲਪ੍ਰੀਤ ਸਿੰਘ ਅਤੇ ਉਸਦੀ ਟੀਮ ਵੱਲੋਂ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸਦਾ ਰਿਜ਼ਲਟ ਸਾਹਮਣੇ ਅਉਣਾ ਸ਼ੁਰੂ ਹੋ ਗਿਆ ਹੈ| ਜਿਹੜੇ ਮਰੀਜਾਂ ਦੇ ਵਾਰਿਸ ਰਾਤਾਂ ਮਰੀਜਾਂ ਕੋਲ ਰਹਿੰਦੇ ਸਨ ਉਨ੍ਹਾਂ ਦੇ ਮੋਬਾਈਲ ਜਾਂ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਸਨ|

ਇਸੇ ਅਧਾਰ ਦੇ ਪਿੰਡ ਅਰਾਈਆਂਵਾਲੇ ਦੇ ਅਕਾਸ਼ਦੀਪ ਸਿੰਘ ਨਾਮ ਦੇ ਇਕ ਸਕਸ਼ ਨੂੰ ਕਾਬੂ ਕਰਕੇ ਉਸ ਕੋਲੋਂ ਚੋਰੀ ਦੇ 8 ਮੋਬਾਈਲ ਵੀ ਬਰਾਮਦ ਕੀਤੇ ਹਨ ਜਿਹੜਾ ਚਿੱਟੇ ਦਾ ਆਦੀ ਹੈ ਅਤੇ ਉਸਦਾ ਰਿਮਾਂਡ ਹਾਸਲ ਕਰਕੇ ਉਸਦੀ ਹੋਰ ਪੁੱਛਗਿੱਛ ਕੀਤੀ ਜਾਵੇਗੀ| ਜਿਸ ਨਾਲ ਹੋਰ ਵੀ ਚੋਰੀ ਦੀਆਂ ਘਟਨਾਵਾਂ ਦੇ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ ਉਨ੍ਹਾਂ ਨਾਲ ਹੀ ਇਹ ਵੀ ਦੱਸਿਆ ਕਿ ਇਹ ਚੋਰੀ ਹੋਏ ਮੋਬਾਈਲ ਦੇ ਮਾਲਕਾਂ ਨੂੰ ਲੱਭ ਕੇ ਇਹ ਮੋਬਾਇਲ ਉਨ੍ਹਾਂ ਦੇ ਹਵਾਲੇ ਕੀਤੇ ਜਾਣਗੇ ਅਤੇ ਅੱਗੇ ਤੋਂ ਹੋਰ ਸਖ਼ਤੀ ਨਾਲ ਅਜਿਹੇ ਅਨਸਰਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਕਿਸੇ ਦਾ ਨੁਕਸਾਨ ਨਾਂ ਹੋਵੇ।

Leave a Comment

और पढ़ें

  • JAPJEE FAMILY DENTAL CLINIC
  • Ai / Market My Stique Ai
  • Buzz Open / Ai Website / Ai Tool