ਐਰੋਸਿਟੀ ਦੇ ਬਲਾਕ ਨੰਬਰ-ਐੱਚ ‘ਚ ਰਹਿੰਦੇ ਇਕ ਸੇਵਾਮੁਕਤ ਏਅਰ ਫੋਰਸ ਦੇ ਜਵਾਨ ਦੇ ਬੰਦ ਪਏ ਘਰ ਦੇ ਤਾਲੇ ਤੋੜ ਕੇ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਚੋਰੀ ਦੀ ਵਾਰਦਾਤ ਹੋਈ ਤਾਂ ਘਰ ਵਿੱਚ ਕੋਈ ਨਹੀਂ ਸੀ। ਮਾਮਲੇ ਦੀ ਸ਼ਿਕਾਇਤ ਜ਼ੀਰਕਪੁਰ ਪੁਲੀਸ ਨੂੰ ਦਿੱਤੀ ਗਈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸ਼ਿਵਜੀ ਪ੍ਰਸਾਦ ਨੇ ਦੱਸਿਆ ਕਿ ਉਹ ਐਰੋਸਿਟੀ ਬਲਾਕ ਐੱਚ ਦੇ ਮਕਾਨ ਨੰਬਰ 7366 ‘ਚ ਕਿਰਾਏ ‘ਤੇ ਰਹਿੰਦਾ ਹੈ ਅਤੇ ਉਸ ਦਾ ਮਕਾਨ ਐਰੋਸਿਟੀ ਬਲਾਕ ਐੱਚ ‘ਚ ਹੀ ਬਣ ਰਿਹਾ ਹੈ | ਉਸਦਾ ਬੇਟਾ ਫੌਜ ਵਿੱਚ ਮੇਜਰ ਹੈ ਅਤੇ ਇੱਕ ਮਹੀਨੇ ਦੀ ਛੁੱਟੀ ‘ਤੇ ਆਇਆ ਸੀ। ਉਹ ਮਜ਼ਦੂਰ ਨੂੰ 75,000 ਰੁਪਏ ਨਕਦ ਦੇਣ ਤੋਂ ਬਾਅਦ 11 ਅਪ੍ਰੈਲ ਨੂੰ ਡਿਊਟੀ ‘ਤੇ ਵਾਪਸ ਚਲਾ ਗਿਆ। ਉਸੇ ਦਿਨ ਉਸ ਦੀ ਪਤਨੀ ਸੁਨੀਤਾ ਯਾਦਵ ਵੀ ਆਪਣੇ ਰਿਸ਼ਤੇਦਾਰ ਦੇ ਘਰ ਗਈ ਹੋਈ ਸੀ। ਪਤਨੀ ਦੇ ਜਾਣ ਤੋਂ ਬਾਅਦ ਉਹ ਘਰ ਨੂੰ ਤਾਲਾ ਲਗਾ ਕੇ ਉਸਾਰੀ ਅਧੀਨ ਘਰ ਵਿੱਚ ਜਾ ਕੇ ਸੌਂ ਗਿਆ। ਜਦੋਂ ਉਹ ਅਗਲੇ ਦਿਨ ਆਪਣੇ ਕਿਰਾਏ ਦੇ ਮਕਾਨ ਵਿੱਚ ਗਿਆ ਤਾਂ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਸਾਮਾਨ ਖਿਲਰਿਆ ਪਿਆ ਸੀ। ਚੋਰ ਉਸ ਦੇ ਘਰੋਂ 75 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਗਏ ਹਨ। ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।