ਮੋਹਾਲੀ ਪੁਲਿਸ ਨੇ ਗਮਦੂਰ ਸਿੰਘ ਉਰਫ ਵਿੱਕੀ ਦੇ ਨਾਲ ਅੰਤਰਰਾਜੀ ਹਥਿਆਰਾਂ ਦਾ ਕਾਰੋਬਾਰ ਚਲਾਉਣ ਵਾਲੇ ਮਲਕੀਤ ਸਿੰਘ ਉਰਫ ਨਵਾਬ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 6 ਪਿਸਤੌਲ, 10 ਕਾਰਤੂਸ ਅਤੇ 10 ਪਿਸਤੌਲ ਮੈਗਜ਼ੀਨ ਬਰਾਮਦ ਹੋਏ ਹਨ।
ਮੁਲਜ਼ਮ ਮਲਕੀਤ ਸਿੰਘ ਉਰਫ਼ ਨਵਾਬ ਗੋਪੀ ਘਨਸ਼ਾਮਪੁਰੀਆ ਅਤੇ ਹੈਰੀ ਚੱਠਾ ਗੈਂਗ ਦਾ ਸਾਥੀ ਅਤੇ ਮੈਂਬਰ ਹੈ। ਨਵਾਬ ਦੇ ਖਿਲਾਫ ਪਹਿਲਾਂ ਹੀ 30 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ ਅਤੇ ਹੁਣ ਤੱਕ 100 ਦੇ ਕਰੀਬ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ।