Search
Close this search box.

ਪੰਜਾਬ ‘ਚ ਧਮਕੀ ਭਰੇ ਪੋਸਟਰ ਸੁੱਟਣ ਵਾਲਾ ਗਿਆ ਫੜਿਆ, ਸਾਰਾ ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼

ਹਾਲ ਹੀ ‘ਚ ਢਾਕੀ ਰੋਡ ‘ਤੇ ਬਾਲਾਜੀ ਕਾਲੋਨੀ ਨੇੜੇ ਨਹਿਰੂ ਨਗਰ ‘ਚ ਧਮਕੀ ਭਰੇ ਪੋਸਟਰ ਸੁੱਟਣ ਅਤੇ ਇਕ ਇਨੋਵਾ ਗੱਡੀ ਦੀ ਭੰਨਤੋੜ ਕਰਨ ਦੇ ਮਾਮਲੇ ‘ਚ ਪੁਲਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਨੂੰ ਕੁਝ ਘੰਟਿਆਂ ‘ਚ ਹੀ ਗ੍ਰਿਫਤਾਰ ਕਰ ਲਿਆ ਹੈ।

ਇਸ ਸਬੰਧੀ ਐਸ.ਐਸ.ਪੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਮੁੱਖ ਮੁਲਜ਼ਮ ਨੇ ਬੀਤੇ ਦਿਨ ਸ਼ਹਿਰ ਵਿੱਚ ਦਹਿਸ਼ਤ ਪੈਦਾ ਕਰਨ ਦੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਉਸ ਨੇ ਦੱਸਿਆ ਕਿ ਕੱਲ੍ਹ ਸਵੇਰੇ 4.30 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਖਾਲੀ ਥਾਂ ‘ਤੇ ਖੜ੍ਹੀ ਇਨੋਵਾ ਗੱਡੀ ਦੀ ਭੰਨਤੋੜ ਕੀਤੀ ਗਈ ਹੈ ਅਤੇ ਉਸ ਦੇ ਨੇੜੇ ਧਮਕੀ ਭਰੇ ਪੋਸਟਰ ਸੁੱਟੇ ਗਏ ਹਨ। ਉਸ ਦੇ ਖਿਲਾਫ ਬੰਬ ਦੀ ਧਮਕੀ ਦਿੱਤੀ ਗਈ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਲਗਭਗ 100 ਆਦਮੀ ਆ ਚੁੱਕੇ ਹਨ।

ਉਸ ਨੇ ਦੱਸਿਆ ਕਿ ਇਸ ਪੋਸਟਰ ‘ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਿਖੇ ਹੋਏ ਸਨ ਅਤੇ ਸਥਾਨਕ ਨਿਵਾਸੀ ਨਿਤਿਨ ਮਹਾਜਨ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਸ ਨੇ ਘਰ ਦੇ ਬਾਹਰ ਸ਼ੱਕੀ ਵਿਅਕਤੀਆਂ ਦੀਆਂ ਆਵਾਜ਼ਾਂ ਸੁਣੀਆਂ ਅਤੇ ਜਦੋਂ ਉਹ ਟਾਰਚ ਨਾਲ ਬਾਲਕੋਨੀ ਵਿਚ ਦੇਖਣ ਲੱਗੇ ਤਾਂ ਉਸ ਨੇ ਸ਼ੱਕੀ ਵਿਅਕਤੀਆਂ ਨੂੰ ਜਾਂਦੇ ਹੋਏ ਦੇਖਿਆ ਉਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਉਥੋਂ ਭੱਜ ਗਏ।

ਐਸ.ਐਸ.ਪੀ. ਕਾਸਿਮ ਮੀਰ ਨੇ ਦੱਸਿਆ ਕਿ ਟੁੱਟੀ ਇਨੋਵਾ ਕਾਰ ਸੁਰੇਸ਼ ਨਾਂ ਦੇ ਵਿਅਕਤੀ ਦੀ ਹੈ, ਜੋ ਕਿ ਨਿਤਿਨ ਮਹਾਜਨ ਦੇ ਘਰ ਨੇੜੇ ਖਾਲੀ ਪਲਾਟ ਵਿੱਚ ਖੜ੍ਹੀ ਸੀ, ਜਿਸ ਦੀ ਸੂਚਨਾ ਦੋ ਮਹੀਨਿਆਂ ਤੋਂ ਉਨ੍ਹਾਂ ਨੂੰ ਦਿੱਤੀ ਸੀ, ਜਿਸ ਕਾਰਨ ਉਸ ਨੂੰ ਇਸ ’ਤੇ ਇਤਰਾਜ਼ ਸੀ। ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਂਦੇ ਹੀ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਮੁਖਬਰ ਨਿਤਿਨ ਮਹਾਜਨ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਜਿਸ ਨੇ ਸਾਜ਼ਿਸ਼ ਰਚਣ ਦੀ ਗੱਲ ਕਬੂਲੀ।

Leave a Comment

और पढ़ें

  • JAPJEE FAMILY DENTAL CLINIC
  • Ai / Market My Stique Ai
  • Buzz Open / Ai Website / Ai Tool