13 APRIL 2024: ਆਈਪੀਐਲ ਦਾ ਮੈਚ ਅੱਜ ਸ਼ਾਮ 7:30 ਵਜੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਮੋਹਾਲੀ ਵਿਖੇ ਹੋਵੇਗਾ। ਇਸ ਵਿੱਚ ਪੰਜਾਬ ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲਜ਼ ਆਹਮੋ-ਸਾਹਮਣੇ ਹੋਣਗੇ। ਇਸ ਦੌਰਾਨ ਪੁਲਿਸ ਵੱਲੋਂ ਕਈ ਸੜਕਾਂ ਨੂੰ ਮੋੜਿਆ ਜਾਵੇਗਾ। ਪੁਲਿਸ ਨੇ ਮੈਚ ਦੇ ਮੱਦੇਨਜ਼ਰ ਜਨਤਾ ਨੂੰ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਇਸ ਵਿੱਚ ਓਮੈਕਸ ਸੋਸਾਇਟੀ ਤੋਂ ਆਉਣ ਵਾਲੀ ਸੜਕ, ਡੱਡੂ ਮਾਜਰਾ ਅਤੇ ਮੁੱਲਾਪੁਰ ਤੋਂ ਆਉਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ।